ਬੱਚਾ ਗਿਆ ਸੰਤ ਜੀ ਕੋਲ

ਇੱਕ ਵਾਰ ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆਈ ।
ਬਆਦ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸੁਣਨ
ਲਈ ਚਲੇ ਗਈ । ਸਿੱਖ ਸੰਗਤ ਦੇ ਨਾਲ ਹੀ ਇੱਕ ਛੋਟਾ ਜਿਹਾ ਬੱਚਾ ਸੀ ਜੋ ਸੰਗਤ
ਚੋਂ ਉੱਠ ਕੇ ਸੰਤਾਂ ਵਲ ਨੂੰ ਤੁਰ ਪਿਆ, ਲਾਗੇ ਗਿਆ ਤਾਂ ਸਿੰਘਾ ਨੇ ਰੋਕ ਲਿਆ ਪਰ
ਸੰਤ ਕਹਿਣ ਲੱਗੇ ਕਿ ਮੇਰੇ ਕੋਲ ਆ ਲੈਣ ਦਿਉ ।

ਸੰਤਾਂ ਨੇ ਇਸ ਬੱਚੇ ਨੂੰ ਬੜਾ ਪਿਆਰ ਦਿੱਤਾ ਕੋਲ ਪਏ ਫਲ ਫਰੂਟ ਫੜਾਉਣੇ ਸ਼ੁਰੂ
ਕੀਤੇ । ਪਹਿਲਾਂ ਸੰਤਾਂ ਨੇ ਸੇਬ ਦਿੱਤਾ ਬੱਚੇ ਨੇ ਸਿਰ ਫੇਰ ਦਿੱਤਾ, ਫੇਰ ਸੰਤਾਂ ਨੇ
ਇਸ ਇੱਕ ਮਰੂਦ ਦਿੱਤਾ ਪਰ ਬੱਚੇ ਨੇ ਇਹ ਵੀ ਨਾ ਲਿਆ ਤਾਂ ਸੰਤ ਆਖਣ ਲੱਗੇ
ਕਿ ਪੁੱਤ ਤੂੰ ਕੀ ਲੈਣਾ ਚਾਹੁੰਦਾ ਹੈ ? ਤਾਂ ਉਸ ਬੱਚੇ ਨੇ ਸੰਤਾਂ ਦੇ ਰਿਵਾਲਵਰ ਨੂੰ
ਦਹਾਂ ਹੱਥਾਂ ਨਾਲ ਫੜ ਕੇ ਆਖਿਆ ਕਿ ਆਹ ।

ਸਿੰਘ ਸਾਰੇ ਹੈਰਾਨ ਹੋ ਗਏ ਤਾਂ ਸੰਤ ਆਖਣ ਲੱਗੇ ਕਿ ਅਗਰ ਇੱਥੇ ਕੋਈ ਅਖਬਾਰ
ਨਵੀਸ ਬੈਠਾ ਹੈ ਤਾਂ ਦੱਸ ਦਿਉ ਹਿੰਦੋਤਸਾਨੀ ਹਾਕਮਾਂ ਨੂੰ ਕਿ ਜਿਸ ਕੌਮ ਦੇ ਦੁੱਧ
ਚੁੰਘਦੇ ਬੱਚੇ ਹਥਿਆਰਾਂ ਨੂੰ ਇਸ ਤਰਾਂ ਖਿਡੌਣਿਆਂ ਵਾਗ ਪਿਆਰ ਕਰਦੇ ਹੋਣ ਉਸ
ਕੌਮ ਨੂੰ ਤੁਸੀਂ ਗੁਲਾਮ ਜਾਂ ਦਬਾ ਰੱਖਣ ਦਾ ਸੁਪਨਾ ਵੀ ਨਾ ਲਵੋ ।
ਇੱਕ ਦਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ l ਰਾਜ ਕਰੇਗਾ ਖਾਲਸਾ ਦੇ ਜੈਕਾਰੇ
ਗੂੰਜ ਉੱਠੇ ।

1002963_10200338751971292_641408158_n

Leave a comment